ਨਿਊ ਸਾਉਥ ਵੇਲਜ਼ ਵਿਚਲੀ ਘਰੇਲੂ ਹਿੰਸਾ ਅਤੇ ਝਗੜਿਆਂ ਸਬੰਧੀ ਵਿਭਾਗ ਦੀ ਸੀ.ਈ.ਓ. ਜੁਆਨੇ ਯੇਤਸ ਨੇ ਚਿੰਤਾ ਪ੍ਰਗਟਾਈ ਹੈ ਕਿ ਕਰੋਨਾ ਵਾਇਰਸ ਦੇ ਚਲਦਿਆਂ ਲੋਕਾਂ ਨੂੰ ਜਿਹੜਾ ਘਰਾਂ ਵਿੱਚ ਬੰਦ ਰਹਿਣਾ ਪੈ ਰਿਹਾ ਹੈ ਇਸ ਨਾਲ ਘਰੇਲੂ ਹਿੰਸਾ ਅਤੇ ਝਗੜਿਆਂ ਵਿੱਚ ਇਜ਼ਾਫ਼ਾ ਹੋ ਸਕਦਾ ਹੈ। ਆਸਟ੍ਰੇਲੀਆਈ ਸਰਕਾਰ ਨੇ ਹੁਣੇ ਹੁਣੇ ਐਲਾਨ ਕੀਤਾ ਹੈ ਕਿ ਜੋ ਵੀ ਲੋਕ ਵਿਦੇਸ਼ਾਂ ਤੋਂ ਦੇਸ਼ ਵਿੱਚ ਆਉਂਦੇ ਹਨ ਉਨਾ੍ਹਂ ਨੂੰ ਜ਼ਰਰੀ ਤੌਰ ਤੇ ਆਪਣੇ ਆਪ ਨੂੰ ਦੋ ਹਫ਼ਤਿਆਂ ਦੀ ਆਤਮ ਨਿਰੀਖਣ ਅਤੇ ਸਵੈ ਅਲਗਾਵ (self isolation) ਦੀ ਸਥਿਤੀ ਵਿੱਚ ਰੱਖਣਾ ਪਵੇਗਾ ਅਤੇ ਉਹਨਾਂ ਨੂੰ ਸਾਰਿਆਂ ਤੋਂ ਇੱਕ ਸੀਮਿਤ ਦੂਰੀ ਵੀ ਬਣਾ ਕੇ ਰੱਖਣੀ ਜ਼ਰੂਰੀ ਹੋਵੇਗੀ। ਉਕਤ ਸੰਸਥਾ ਵੱਲੋਂ ਇਸੇ ਵਜ੍ਹਾ ਕਰਕੇ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਜਦੋਂ ਲੋਕ ਅਣਇੱਛਿਤ ਮਨ ਨਾਲ ਆਪਣੇ ਘਰਾਂ ਵਿੱਚ ਬੰਦ ਰਹਿਣਗੇ ਤਾਂ ਇਸ ਨਾਲ ਘਰੇਲੂ ਹਿੰਸਾ ਜਾਂ ਝਗੜਿਆਂ ਵਿੱਚ ਵਾਧਾ ਹੋ ਸਕਦਾ ਹੈ ਅਤੇ ਸਾਨੂੰ ਕਿਸੇ ਕਿਸਮ ਦੀ ਅਣਚਾਹੀ ਸਥਿਤੀ ਵਾਸਤੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਅਤੇ ਦੂਜਿਆਂ ਪ੍ਰਤੀ ਮਾਣ ਸਤਿਕਾਰ ਅਤੇ ਪਿਆਰ ਅਤੇ ਸਦਭਾਵਨਾ ਦੀ ਭਾਵਨਾ ਨੂੰ ਬਣਾ ਕੇ ਆਪਣਾ ਸਮਾਂ ਗੁਜ਼ਾਰਨ ਅਤੇ ਇਸ ਮਹਾਂਮਾਰੀ ਦੀ ਰੋਕਥਾਮ ਵਿੱਚ ਮਦਦ ਕਰਨ। ਵੈਸੇ ਘਰੇਲੂ ਹਿੰਸਾ ਅਤੇ ਝਗੜਿਆਂ ਸਬੰਧੀ ਵਿਭਾਗਾਂ ਦੀ ਚਿੰਤਾ ਜਾਇਜ਼ ਵੀ ਦਿਖਾਈ ਦਿੰਦੀ ਹੈ ਕਿਉਂਕਿ ਪਿੱਛਲੇ ਸਾਲ ਦੇ ਆਂਕੜੇ ਦਰਸਾਉਂਦੇ ਹਨ ਕਿ ਸਾਲ ਭਰ ਵਿੱਚ 61 ਮੌਤਾਂ ਹੋਣ ਕਾਰਨ ਇਹ ਗਿਣਤੀ ਪ੍ਰਤੀ ਹਫ਼ਤਾ ਇੱਕ ਵਿਅਕਤੀ ਦੀ ਬਣਦੀ ਹੈ ਅਤੇ ਇਸ ਸਾਲ ਹੁਣ ਤੱਕ ਤਾਂ ਨੌਂ ਔਰਤਾਂ ਆਪਣੀ ਜਾਨ ਗੁਆ ਵੀ ਚੁਕੀਆਂ ਹਨ। ਪਰਿਵਾਰਕ ਝਗੜਿਆਂ ਜਾਂ ਘਰੇਲੂ ਹਿੰਸਾ ਸਬੰਧੀ 1800RESPECT on 1800 737 732 or visit 1800RESPECT.org.au. ਉਪਰ ਜਾਣਕਾਰੀ ਦਿੱਤੀ ਜਾ ਸਕਦੀ ਹੈ ਜਾਂ ਮਦਦ ਲਈ ਕਾਲ ਵੀ ਕੀਤੀ ਜਾ ਸਕਦੀ ਹੈ।
Source: punjabiakhbar.com