ਫੈਡਰਲ ਸਰਕਾਰ ਵੱਲੋਂ ਚਲਾਈ ਗਈ ‘ਜਾਬ ਸੀਕਰ’ ਵੇਜ਼ ਸਬਸਿਡੀ ਸਕੀਮ ਵਿੱਚ ਪੂਰੀ ਰੁਚੀ ਦਿਖਾਉਂਦਿਆਂ ਆਸਟ੍ਰੇਲੀਆ ਵਿਚਲੇ 8000 ਕਾਰਬੋਰੀ ਇਸਨੂੰ ਸਾਈਨ ਕਰਨ ਵਾਸਤੇ ਹੱਲਾਸ਼ੇਰੀ ਦਿਖਾ ਰਹੇ ਹਨ ਅਤੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਦਾ ਧੰਨਵਾਦ ਕਰਦਿਆਂ ਵੀ ਨਜ਼ਰ ਆ ਰਹੇ ਹਨ। ਹਾਲੇ ਕੱਲ੍ਹ ਹੀ (ਸੋਮਵਾਰ ਨੂੰ ਬਾਅਦ ਦੁਪਹਿਰ) ਪ੍ਰਧਾਨ ਮੰਤਰੀ ਨੇ 130 ਬਿਲੀਅਨ ਦੀ ਇਸ ਸਕੀਮ ਬਾਰੇ ਐਲਾਨ ਕੀਤਾ ਹੈ ਅਤੇ ਕੁੱਝ ਘੰਟਿਆਂ ਬਾਅਦ ਹੀ ਉਪਰੋਕਤ ਗਿਣਤੀ ਦੇ ਕਾਰੋਬਾਰੀਆਂ ਨੇ ਇਸ ਨੂੰ ਸਾਈਨ ਵੀ ਕਰ ਲਿਆ।
ਇਸ ਸਕੀਮ ਦੇ ਤਹਿਦ ਉਹ ਕਾਰੋਬਾਰੀ ਅਤੇ ਬਿਨਾ੍ਹਂ ਲਾਭਅੰਸ਼ ਤੋਂ ਕੰਮ ਕਰਨ ਵਾਲੀਆਂ ਸੰਸਥਾਵਾ ਜਿਨਾ੍ਹਂ ਦਾ 30% ਜਾਂ ਇਸ ਤੋਂ ਜ਼ਿਆਦਾ, ਕੋਵਿਡ 19 ਦੇ ਚਲਦਿਆਂ ਨੁਕਸਾਨ ਹੋਇਆ ਹੈ -ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੀਆਂ ਹਨ ਅਤੇ ਸਰਕਾਰ ਵੱਲੋਂ ਉਨਾ੍ਹਂ ਨੂੰ ਹਰ ਪੰਦਰਵਾੜੇ ਉਪਰ 1500 ਡਾਲਰ ਦੀ ਪੇਮੈਂਟ ਦਿੱਤੀ ਜਾਵੇਗੀ।
ਛੋਟੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਇਹ ਪੈਕੇਜ ਉਨਾ੍ਹਂ ਨੂੰ ਫੌਰੀ ਤੌਰ ਤੇ ਰਾਹਤ ਪਹੁੰਚਾਵੇਗਾ। ਆਸਟ੍ਰੇਲੀਅਨ ਬਿਜਨਸ ਕਾਂਸਲ ਮੁਖੀ ਜੈਨੀਫਰ ਵੈਸਟਾਕੋਟ ਨੇ ਉਚੇਚੇ ਤੌਰ ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਸਰਕਾਰ ਦੇ ਸਖ਼ਤ ਕਾਨੂੰਨਾ ਨੇ ਕਈ ਛੋਟੇ ਮੋਟੇ ਕੰਮ ਧੰਦਿਆਂ ਵਿੱਚ ਲੱਗੇ ਹੋਏ ਕਾਮਿਆਂ ਦੀ ਨੌਕਰੀ ਉਪਰ ਚੋਟ ਪਹੁੰਚਾਈ ਹੈ ਕਿਉਂਕਿ ਸਰਕਾਰ ਦਾ ਐਲਾਨ ਹੈ ਕਿ ਦੋ ਤੋਂ ਜ਼ਿਆਦਾ ਬੰਦੇ ਖੜ੍ਹੇ ਹੀ ਨਹੀਂ ਹੋ ਸਕਦੇ ਅਤੇ ਛੋਟੇ ਕਾਰੋਬਾਰੀਆਂ, ਫਿਟਨਸ ਕੈਂਪਾਂ ਜਿਨਾ੍ਹਂ ਨੁੰ ਕਿ ਪਹਿਲਾਂ 10 ਕੁ ਬੰਦਿਆਂ ਨੂੰ ਖੜਾਉਣ ਦੀ ਇਜਾਜ਼ਤ ਸੀ -ਵੀ ਹੁਣ ਰੱਦ ਕਰ ਦਿੱਤੀ ਗਈ ਹੈ ਅਤੇ ਇਸ ਨਾਲ ਪਾਰਟ ਟਾਈਮ ਅਤੇ ਫੁੱਲ ਟਾਈਮ ਵਰਕਰਾਂ ਉਪਰ ਕਾਫੀ ਅਸਰ ਪਿਆ ਹੈ। ਸਰਕਾਰ ਦੀ ਇਸ ਸਕੀਤ ਦੇ ਤਹਿਦ ਉਨਾ੍ਹਂ ਸਾਰੇ ਹੀ ਸਟਾਫ ਮੈਂਬਰਾਂ ਨੂੰ ਲਾਭ ਮਿਲੇਗਾ ਜੋ ਕਿ ਪਿੱਛਲੇ ਘੱਟੇ ਘੱਟ 12 ਮਹੀਨਿਆਂ ਤੋਂ ਅਦਾਰਿਆਂ ਨਾਲ ਕੰਮ ਕਰ ਰਹੇ ਹਨ।