ਹਾਈ ਕੋਰਟ ਨੇ ਬੀਤੇ ਕੱਲ੍ਹ ਇੱਕ ਇਤਿਹਾਸਿਕ ਫੈਸਲਾ ਲੈਂਦਿਆਂ 78 ਸਾਲਾ ਕਾਰਡੀਨਲ ਜਾਰਜ ਪੈਲ -ਜੋ ਕਿ 1990 ਦੇ ਦਸ਼ਕ ਦੌਰਾਨ ਜਦੋਂ ਉਹ ਮੈਲਬੋਰਨ ਦੇ ਆਰਚ ਬਿਸ਼ਪ ਸਨ ਅਤੇ ਉਨਾ੍ਹਂ ਉਪਰ ਕੁੱਝ ਬੱਚਿਆਂ ਦੇ ਸਰੀਰਿਕ ਸ਼ੋਸ਼ਣ ਕਰਨ ਦਾ ਇਲਜ਼ਾਮ ਸਾਬਿਤ ਹੋਣ ਕਾਰਨ ਉਨਾ੍ਹਂ ਨੂੰ ਅਦਾਲਤ ਨੇ ਛੇ ਸਾਲ ਦੀ ਸਜ਼ਾ ਸੁਣਾਈ ਸੀ, ਨੂੰ ਉਨਾ੍ਹਂ ਦੀ ਜੇਲ੍ਹ ਦੀ ਸਜ਼ਾ ਪੂਰਨ ਤੌਰ ਤੇ ਮੁਆਫ ਕਰਦਿਆਂ ਆਜ਼ਾਦ ਕਰ ਦਿੱਤਾ। ਕਾਰਡੀਨਲ ਜਾਰਜ ਨੇ ਵਿਕਟੋਰੀਆ ਦੀ ਜੇਲ੍ਹ (ਜਿੱਥੇ ਉਹ ਸਜ਼ਾ ਭੁਗਤ ਰਹੇ ਸਨ) ਤੋਂ ਬਾਹਰ ਆ ਕੇ ਕਿਹਾ ਕਿ ਉਹ ਤਾਂ ਹਮੇਸ਼ਾ ਹੀ ਕਹਿੰਦੇ ਰਹੇ ਹਨ ਕਿ ਉਹ ਬੇਕਸੂਰ ਹਨ ਅਤੇ ਹੁਣ ਵੀ ਇਹੀ ਗੱਲ ਉਪਰ ਉਨਾ੍ਹਂ ਨੂੰ ਹਾਈ ਕੋਰਟ ਨੇ ਰਿਹਾ ਕੀਤਾ ਹੈ ਅਤੇ ਹੁਣ ਉਨਾ੍ਹਂ ਨੂੰ ਕਿਸੇ ਨਾਲ ਵੀ ਕੋਈ ਰੰਜਸ਼ ਨਹੀਂ ਕਿ ਕਿਸੇ ਨੇ ਉਨਾ੍ਹਂ ਦੇ ਖ਼ਿਲਾਫ਼ ਕੋਈ ਸ਼ਡਯੰਤਰ ਰਚ ਕੇ ਜ਼ਿੰਦਗੀ ਦੇ ਅਜਿਹੇ ਮੁਕਾਮ ਉਪਰ ਉਨਾ੍ਹਂ ਨੂੰ ਅਜਿਹੀ ਕਠਿਨ ਸਥਿਤੀ ਵਿਚੋਂ ਲੰਘਾਇਆ।
ਉਨਾ੍ਹਂ ਨੇ ਅੱਗੇ ਕਿਹਾ ਕਿ ਉਹ ਆਪਣੇ ਚਾਹਣ ਵਾਲਿਆਂ ਦਾ ਅਤੇ ਉਨਾ੍ਹਂ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨਾ੍ਹਂ ਨੇ ਇਸ ਲੜਾਈ ਵਿੱਚ ਉਨਾ੍ਹਂ ਦਾ ਸਾਥ ਦਿੱਤਾ ਅਤੇ ਇਸ ਵਿੱਚ ਉਨਾ੍ਹਂ ਦਾ ਵਕੀਲਾਂ ਦਾ ਅਮਲਾ ਵੀ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ 1990 ਵਿਆਂ ਦੇ ਉਪਰੋਕਤ ਬਿਆਨੇ ਮਾਮਲੇ ਵਿੱਚ ਦਿਸੰਬਰ 2018 ਵਿੱਚ ਅਦਾਲਤ ਅੰਦਰ ਉਨਾ੍ਹਂ ਉਪਰ ਬੱਚਿਆਂ ਦੇ ਸਰੀਰਿਕ ਸ਼ੋਸ਼ਣ ਦੇ ਜੁਰਮ ਸਾਬਿਤ ਹੋਏ ਸਨ ਅਤੇ ਉਨਾ੍ਹਂ ਨੂੰ ਛੇ ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
Source: punjabiakhbar