ਨਿਊ ਸਾਊਥ ਵੇਲਜ਼ ਦੇ ਰੂਬੀ ਪ੍ਰਿੰਸੇਸ ਵਾਲੇ ਮਾਮਲੇ ਵਿਚ ਚਲ ਰਹੀ ਪੜਤਾਲ ਸਤੰਬਰ ਦੇ ਮਹੀਨੇ ਵਿੱਚ ਜਗ ਜਾਹਿਰ ਹੋਣ ਦੀ ਸੰਭਾਵਨਾ ਹੈ। ਪ੍ਰੀਮੀਅਰ ਗਲੈਡੀਜ਼ ਬਿਅਰਜਿਕਲਿਨ ਅਨੁਸਾਰ ਪੁਲਿਸ ਇਸ ਮਾਮਲੇ ਦੀ ਸਿਰੇ ਤੋਂ ਜਾਂਚ ਪੜਤਾਲ ਕਰ ਰਹੀ ਹੈ ਅਤੇ ਨਤੀਜੇ ਆਉਣ ਵਿੱਚ ਤਕਰੀਬਨ ਛੇ ਮਹੀਨਿਆਂ ਦਾ ਸਮਾਂ ਲੱਗੇਗਾ। ਜ਼ਿਕਰਯੋਗ ਹੈ ਕਿ ਉਕਤ ਕਰੂਜ਼ ਸ਼ਿਪ ਜੋ ਕਿ ਮਾਰਚ ਦੀ 8 ਤਾਰੀਖ ਨੂੰ ਸਿਡਨੀ ਤੋਂ ਨਿਊਜ਼ੀਲੈਂਡ ਵਾਸਤੇ ਰਵਾਨਾ ਹੋਇਆ ਸੀ ਅਤੇ ਫੇਰ ਮਾਰਚ ਦੀ 19 ਤਾਰੀਖ ਨੂੰ ਵਾਪਿਸ ਮੁੜਿਆ ਸੀ
ਰਾਹੀਂ ਸੈਂਕੜਿਆਂ ਦੀ ਤਾਦਾਦ ਵਿੱਚ ਕੋਵਿਡ 19 ਦੇ ਮਰੀਜ਼ ਇਸ ਜਹਾਜ਼ ਰਾਹੀਂ ਹੀ ਸਮੁੱਚੇ ਦੇਸ਼ ਅੰਦਰ ਫੈਲੇ ਅਤੇ ਨਿਊ ਸਾਊਥ ਵੇਲਜ਼ ਵਿੱਚ ਵੀ ਇਨਾ੍ਹਂ ਦੀ ਗਿਣਤੀ 369 ਸੀ ਅਤੇ ਦੇਸ਼ ਅੰਦਰ 18 ਮੌਤਾਂ ਵੀ ਹੋਈਆਂ ਅਤੇ ਇਸ ਸਭ ਵਾਸਤੇ ਇਸੇ ਕਰੂਜ਼ ਸ਼ਿਪ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸਿਡਨੀ ਅੰਦਰ 2700 ਯਾਤਰੀਆਂ ਨੂੰ ਬਿਨਾ੍ਹਂ ਕਿਸੇ ਸਹੀ ਹੈਲਥ ਚੈਕਅਪ ਦੇ ਹੀ ਉਤਰਨ ਦੀ ਆਗਿਆ ਦੇ ਦਿੱਤੀ ਗਈ ਅਤੇ ਇਸ ਵਿੱਚ ਆਸਟ੍ਰੇਲੀਆਈ ਬਾਰਡਰ ਫੋਰਸ ਅਤੇ ਰਾਜ ਦੀਆਂ ਸਿਹਤ ਸੰਸਥਾਵਾਂ ਉਪਰ ਉਂਗਲਾਂ ਉਠਾਈਆਂ ਗਈਆਂ ਹਨ।
Source:punjabiakhbar