ਆਸਟ੍ਰੇਲੀਆ ਵਿਚਲੇ ਜਾਨਵਰਾਂ ਅਤੇ ਕੁਦਰਤੀ ਚੀਜ਼ਾਂ ਦੀ ਸਾਂਭ ਸੰਭਾਲ ਵਾਲੇ ਗੁੱਟਾਂ ਨੇ ਬੀਤੇ ਮਹੀਨਿਆਂ ਅੰਦਰ ਹੋਈ ਭਿਆਨਕ ਬੁਸ਼ਫਾਇਰ ਤੋਂ ਬਾਅਦ ‘ਕੁਆਲਾ’ ਨੂੰ ਘੱਟ ਰਹੀਆਂ ਅਤੇ ਖਤਰੇ ਵਾਲੀਆਂ ਪ੍ਰਜਾਤੀਆਂ ਵਿੱਚ ਪਾਉਣ ਦੀ ਮੰਗ ਫੇਰ ਤੋਂ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਲੱਗੀ ਬੁਸ਼ਫਾਇਰ ਨੇ ਇਸ ਪ੍ਰਜਾਤੀ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਪਰੰਤੂ ਇਸ ਪ੍ਰਜਾਤੀ ਨੂੰ ਖਤਰੇ ਵਾਲੇ ਜ਼ੋਨ ਵਿੱਚ ਪਾਉਣ ਦੀ ਮੰਗ ਤਾਂ ਤਕਰੀਬਨ 2012 ਤੋਂ ਹੀ ਚਲੀ ਆ ਰਹੀ ਹੈ ਕਿਉਂਕਿ ਜੰਗਲਾਂ ਦੀ ਕਟਾਈ ਲਗਾਤਾਰ ਇਸੇ ਸਮੇਂ ਦੌਰਾਨ ਹੀ ਵਧੀ ਹੈ।
ਜੀਵਾਂ ਅਤੇ ਕੁਦਰਤੀ ਸੌਮਿਆਂ ਦੀ ਸਾਂਭ ਸੰਭਾਲ ਵਾਲੇ ਗੁੱਟ ਦੀ ਇੱਕ ਮੈਨੇਜਰ ਮਾਰਟਿਨ ਟੇਲਰ ਦੇ ਦੱਸਣ ਅਨੁਸਾਰ ਤਾਂ ਕੈਨਬਰਾ ਵਿਚਲਾ ਵਿਭਾਗ ਇਸ ਪਾਸੇ ਵੱਲ ਕੋਈ ਵੀ ਕਦਮ ਚੁੱਕਣ ਵਿੱਚ ਹਾਲੇ ਤੱਕ ਨਾਕਾਮ ਹੀ ਰਿਹਾ ਹੈ। ਨਿਊ ਸਾਊਥ ਵੇਲਜ਼ ਵਿੱਚ ਵੀ ਜੰਗਲਾਂ ਦੀ ਸਫਾਈ ਤਕਰੀਬਨ 32% ਸਾਲਾਨਾ ਦੀ ਦਰ ਤੱਕ ਵੱਧ ਚੁਕੀ ਹੈ ਅਤੇ ਅਜਿਹੇ ਕਾਰਨਾਂ ਕਰਕੇ ਹੀ ਹਜ਼ਾਰਾਂ ਦੀ ਤਾਦਾਦ ਵਿੱਚ ਇਹ ਜੀਵ ਮਰ ਚੁਕੇ ਹਨ। ਇਸ ਆਧੁਨਿਕੀਕਰਣ ਦਾ ਮਾਰੂ ਅਸਰ ਗਲਾਈਡਰ, ਪੋਸਮਜ਼, ਵਾਲਾਬੀਜ਼ ਅਤੇ ਹੋਰ ਵੀ ਅਨੇਕਾਂ ਤਰਾ੍ਹਂ ਦੇ ਰੈਪਟਾਈਲਜ਼ ਉਪਰ ਪਿਆ ਹੈ। ਹੁਣੇ ਹੁਣੇ ਪਿੱਛਲੇ ਸਮਿਆਂ ਅੰਦਰ ਹੋਈ ਬੁਸ਼ਫਾਇਰ ਨੇ 5,000 ਤੋਂ ਵੀ ਜ਼ਿਆਦਾ ਕੁਆਲਾ ਜੀਵਾਂ ਨੂੰ ਮਾਰ ਮੁਕਾਇਆ ਹੈ।
Source:punjabiakhbar