ਵਿਕਟੋਰੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੇ ਰਾਜ ਵਿੱਚ ਕਿਤੇ ਵੀ ਕਿਸੇ ਸਿਹਤ ਕਰਮਚਾਰੀ ਨੂੰ ਕਰੋਨਾ ਦੀ ਸ਼ਿਕਾਇਤ ਹੁੰਦੀ ਹੈ ਅਤੇ ਉਹ ਸੈਲਫ ਆਈਸੋਲੇਸ਼ਨ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਸ ਵਾਸਤੇ ਮੁਫਤ ਹੋਟਲ ਸਹੂਲਤ ਦਿੱਤੀ ਜਾਂਦੀ ਹੈ ਅਤੇ ਕਰੀਬਨ 8,000 ਵਰਕਰਾਂ ਵਾਸਤੇ ਇਹ ਪੇਸ਼ਕਸ਼ ਕੀਤੀ ਗਈ ਹੈ। ਇਸ ਪ੍ਰੋਗਰਾਮ ਦੇ ਤਹਿਤ ‘ਹੋਟਲਜ਼ ਫਾਰ ਹੀਰੋਜ਼’ ਨਾਮ ਦੀ ਮੁਹਿੰਮ ਚਲਾਈ ਗਈ ਹੈ ਅਤੇ ਇਸ ਦਾ ਸਾਰਾ ਖਰਚ ਰਾਜ ਸਰਕਾਰ ਚੁੱਕੇਗੀ।
ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਐਤਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਕੋਈ ਵੀ ਅਜਿਹਾ ਸਿਹਤ ਕਰਮਚਾਰੀ ਜੇ ਕਰੋਨਾ ਤੋਂ ਪੀੜਿਤ ਹੋ ਜਾਂਦਾ ਹੈ ਤਾਂ ਉਹ ਆਪਣੀ, ਸਮਾਜ ਦੀ ਅਤੇ ਆਪਣੇ ਪਰਿਵਾਰ ਦੀ ਭਲਾਈ ਵਾਸਤੇ ਆਪਣੇ ਆਪ ਨੂੰ ਆਈਸੋਲੇਟ ਕਰੇ ਅਤੇ ਉਸ ਵਾਸਤੇ ਮੁਫਤ ਹੋਟਲਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਸਿਹਤ ਕਰਮਚਾਰੀਆਂ ਦੀ ਹੌਂਸਲਾ ਅਫ਼ਜ਼ਾਈ ਵਾਸਤੇ ਲੋਕ ਵੀ ਸ਼ੋਸ਼ਲ ਮੀਡੀਆ ਉਪਰ ਉਨਾ੍ਹਂ ਦਾ ਉਚੇਚੇ ਤੌਰ ਤੇ ਧੰਨਵਾਦ ਕਰ ਰਹੇ ਹਨ ਅਤੇ ਹੈਸ਼ਟੈਡ ਹੈਲਥਕੇਅਰ ਹੀਰੋਜ਼ ਨਾਮ ਨਾਲ ਉਨਾ੍ਹਂ ਨੂੰ ਸੰਬੋਧਨ ਕਰ ਰਹੇ ਹਨ।
Source: punjabiakhbar