ਮੈਲਬੌਰਨ – ਆਸਟ੍ਰੇਲੀਆ ਦੇ ਵਿੱਚ ਵੀ ਕੋਰੋਨਾਵਾਇਰਸ ਦੇ ਵੱਧਦੇ ਜਾ ਰਹੇ ਪ੍ਰਭਾਵ ਨੂੰ ਦੇਖਦਿਆਂ ਸਰਕਾਰ ਵਲੋਂ ‘ਸਟੇਜ-2’ ਪਾਬੰਦੀਆਂ ਅੱਜ ਰਾਤ ਤੋਂ ਲਾਗੂ ਹੋਣ ਜਾ ਰਹੀਆਂ ਹਨ। ਇਹ ਪਾਬੰਦੀਆਂ ਇਥੇ ਹੀ ਬੱਸ ਨਹੀਂ ਬਲਕਿ ਸਟੇਜ-3 ਅਤੇ ਸਟੇਜ-4 ਪਾਬੰਦੀਆਂ ਦਾ ਅਗਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਲੋਕਾਂ ਨੂੰ ਸ੍ਹਾਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 2398 ‘ਤੇ ਪਹੁੰਚ ਗਈ ਹੈ। ਇਸ ਬਿਮਾਰੀ ਨਾਲ ਹੁਣ ਤੱਕ 8 ਮੌਤਾਂ ਹੋ ਚੁੱਕੀਆਂ ਹਨ ਤੇ ਇਹਨਾਂ ਵਿੱਚ 7 ਨਿਊ ਸਾਉਥ ਵੇਲਜ਼ ਅਤੇ ਇੱਕ ਵਿਅਕਤੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮੌਤ ਦੇ ਮੂੰਹ ਵਿੱਚ ਜਾ ਪਿਆ ਹੈ।
ਆਸਟ੍ਰੇਲੀਆ ਦੇ ਵਿੱਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਕੇਸਾਂ ਦੀ ਤਾਜ਼ਾਂ ਸਥਿਤੀ ਇਸ ਪ੍ਰਕਾਰ ਹੈ:-
ਕੁੱਲ ਗਿਣਤੀ 2398
ਨਿਊ ਸਾਊਥ ਵੇਲਜ਼ ਵਿਚ – 1029
ਵਿਕਟੋਰੀਆ – 466
ਕੁਈਨਜ਼ਲੈਂਡ – 443
ਸਾਊਥ ਆਸਟ੍ਰੇਲੀਆ – 170
ਵੈਸਟਰਨ ਆਸਟ੍ਰੇਲੀਆ – 205
ਤਸਮਾਨੀਆ – 36
ਆਸਟ੍ਰੇਲੀਅਨ ਕੈਪੀਟਲ ਟੈਰੇਟਰੀ – 44
ਨਾਰਦਰਨ ਟੈਰੇਟਰੀ – 5
ਆਸਟ੍ਰੇਲੀਆ ਦੇ ਸਾਰ ਹੀ ਸੂਬਿਆਂ ਦੇ ਵਿੱਚ ਕੋਰੋਨਵਾਇਰਸ ਦੀ ਸਕਰੀਨਿੰਗ ਦੇ ਲਈ ਕਲੀਨਿਕ ਸਥਾਪਿਤ ਕੀਤੇ ਗਏ ਹਨ। ਵਿਕਟੋਰੀਅਨ ਸਰਕਾਰ ਦੇ ਵਲੋਂ ਸੂਬੇ ਦੇ ਵਿੱਚ ਕੋਰੋਨਾਵਾਇਰਸ ਦੀ ਸਕਰੀਨਿੰਗ ਦੇ ਲਈ 19 ਕਲੀਨਿਕ ਸਥਾਪਿਤ ਕੀਤੇ ਗਏ ਹਨ। ਇਹ ਕਲੀਨਿਕ ਐਲਫ੍ਰੇਡ ਹਸਪਤਾਲ, ਐਲਬਰੀ ਵੋਡੋਂਗਾ, ਔਸਟਿਨ ਹਸਪਤਾਲ, ਬੈਲਾਰਟ ਬੇਸ ਹਸਪਤਾਲ, ਬਾਰਵੌਨ ਹੈਲਥ-ਜੀਲੌਂਗ, ਬੇਂਡੀਗੋ ਹਸਪਤਾਲ, ਬੌਕਸ ਹਿੱਲ ਹਸਪਤਾਲ, ਕੇਸੀ ਹਸਪਤਾਲ, ਈਚੂਕਾ ਹਸਤਪਾਲ, ਕੇਨਟਨ ਡਿਸਟ੍ਰਿਕਟ ਹਸਪਤਾਲ, ਮੋਨਾਸ਼ ਕਲੇਟਨ, ਨਾਰਦਰਨ ਹਸਪਤਾਲ, ਪੈਨੀਸੁਲਾ ਹੈਲਥ – ਫਰੈਂਕਸਟਨ, ਫਿਲਿਪ ਆਈਲੈਂਡ ਹੈਲਥ ਹੱਬ, ਰੌਇਲ ਚਿਲਡਰਨਜ਼ ਹਸਪਤਾਲ, ਰੌਇਲ ਮੈਲਬੌਰਨ ਹਸਪਤਾਲ, ਸੇਂਟ ਵਿਨਸੈਂਟ ਹਸਪਤਾਲ ਮੈਲਬੌਰਨ, ਸਨਸ਼ਾਈਨ ਹਸਪਤਾਲ ਅਤੇ ਵੋਨਥਾਗੀ ਹਸਪਤਾਲ ਦੇ ਵਿੱਚ ਸਥਾਪਿਤ ਕੀਤੇ ਗਏ ਹਨ।
Source: Indotimes