ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚਲਦਿਆਂ ਆਸਟ੍ਰੇਲੀਆਈ ਡਾਕਟਰਾਂ ਅਤੇ ਵਕੀਲਾਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਦੇਸ਼ ਦੇ ਆਲੇ ਦੁਆਲੇ ਡਿਟੈਂਸ਼ਨ ਸੈਂਟਰਾਂ ਵਿੱਚ ਰੱਖੇ ਗਏ ਬੰਧੀਆਂ ਨੂੰ ਤਰੰਤ ਰਿਹਾ ਕੀਤਾ ਜਾਵੇ ਅਤੇ ਹੁਣ ਇਸਦੇ ਨਾਲ ਹੀ ਯੂ.ਐਨ.ਓ ਨੇ ਵੀ ਆਸਟ੍ਰੇਲੀਆਈ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਬੰਧਕਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਅਤੇ ਉਨਾ੍ਹਂ ਦੇ ਧਿਆਨ ਵਿੱਚ ਮੈਲਬੋਰਨ ਦੇ ਡਿਟੈਂਸ਼ਨ ਸੈਂਟਰ ਅੰਦਰ ਜਨਮੀ ਅਤੇ ਹੁਣ ਦੋ ਸਾਲਾਂ ਦੀ ਹੋ ਚੁਕੀ ਬੱਚੀ ਵੀ ਹੈ ਜੋ ਕਿ ਆਪਣੇ ਮਾਤਾ ਪਿਤਾ ਨਾਲ ਮੈਲਬੋਰਨ ਦੇ ਡਿਟੈਂਸ਼ਨ ਸੈਂਟਰ ਵਿੱਚ ਹੀ ਰਹਿ ਰਹੀ ਹੈ।
ਵੈਸੇ ਯੂ.ਐਨ.ਓ. ਨੇ ਇਹ ਅਪੀਲ ਸਿਰਫ ਆਸਟ੍ਰੇਲੀਆ ਸਰਕਾਰ ਨੂੰ ਹੀ ਨਹੀਂ ਸਗੋਂ ਸੰਸਾਰ ਦੇ ਸਾਰੇ ਉਨਾ੍ਹਂ ਦੇਸ਼ਾਂ ਨੂੰ ਕੀਤੀ ਹੈ ਜਿਨਾ੍ਹਂ ਵਿੱਚ ਡਿਟੈਸ਼ਨ ਸੈਂਟਰਾਂ ਅੰਦਰ ਬੰਧਕ ਰਹਿ ਰਹੇ ਹਨ। ਇਸ ਅਪੀਲ ਵਾਸਤੇ ਯੂ.ਐਨ. ਹਾਈ ਕਮਿਸ਼ਨਰ ਫਾਰ ਰਫੂਜੀਜ਼, ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਓ. ਆਈ. ਐਮ.) ਮਨੁੱਖੀ ਅਧਿਕਾਰਾਂ ਦਾ ਯੂ.ਐਨ. ਸੰਗਠਨ ਦਾ ਆਫਿਸ (ਓ.ਐਚ.ਸੀ.ਐਚ.ਆਰ) ਅਤੇ ਵਰਲਡ ਹੈਲਥ ਆਰਗੇਨਾਈਜ਼ੈਸ਼ਨ (WHO) ਸੰਯੁਕਤ ਰੂਪ ਵਿੱਚ ਸ਼ਾਮਿਲ ਹਨ। ਸਿਡਨੀ ਵਿਚਲੇ ਮਨੁੱਖੀ ਅਧਿਕਾਰਾਂ ਦੇ ਸੰਗਠਨ (Human Rights 4 all) ਨੇ ਤਾਂ 37,000 ਲੋਕਾਂ ਦੀ ਸਾਈਨ ਕੀਤੀ ਹੋਈ ਇੱਕ ਪਟੀਸ਼ਨ ਵੀ ਲਾਂਚ ਕੀਤੀ ਹੋਈ ਹੈ ਜਿਸ ਵਿੱਚ ਕਿ ਮੰਗ ਕੀਤੀ ਗਈ ਹੈ ਕਿ ਆਸਟ੍ਰੇਲੀਆ ਅੰਦਰ ਬੰਧਕ ਬਣਾਏ ਗਏ ਸ਼ਰਨਾਰਥੀਆਂ ਅਤੇ ਰਫੂਜੀਆਂ ਨੂੰ ਤਰੰਤ ਰਿਹਾ ਕੀਤਾ ਜਾਵੇ।
Source: punjabiakhbar