ਆਸਟ੍ਰੇਲੀਆਈ ਸਰਕਾਰ ਵੱਲੋਂ ਚਲਾਏ ਗਏ ਸਪੈਸ਼ਲ ਅਭਿਆਨ ਦੇ ਤਹਿਤ 280 ਆਸਟ੍ਰੇਲੀਆਈ ਅਤੇ ਨਿਊਜ਼ੀਲੈਂਡ ਦੇ ਨਿਵਾਸੀਆਂ ਨੂੰ, ਜੋ ਕਿ ਕਰੋਨਾ ਲੋਕਡਾਊਨ ਦੇ ਚਲਦਿਆਂ ਪੇਰੂ ਵਿੱਚ ਫੱਸ ਗਏ ਸਨ, ਨੂੰ ਵਾਪਿਸ ਆਸਟ੍ਰੇਲੀਆ ਆਪਣੇ ਆਪਣੇ ਘਰਾਂ ਨੂੰ ਪਰਤ ਆਏ ਹਨ। ਪੇਰੂ ਤੋਂ ਲਿਆਉਂਦੇ ਗਏ ਯਾਤਰੀਆਂ ਨੂੰ ਮੈਲਬੋਰਨ ਉਤਾਰਿਆ ਗਿਆ ਅਤੇ ਇੱਕ ਹੋਟਲ ਅੰਦਰ 14 ਦਿਨਾ੍ਹਂ ਦੇ ਕੁਆਰਨਟੀਨ ਤਹਿਤ ਰੱਖਿਆ ਗਿਆ ਹੈ।
ਵਿਦੇਸ਼ ਮਾਮਲਿਆਂ ਦੇ ਮੰਤਰੀ ਮੈਰਿਸ ਪਾਈਨ ਨੇ ਦੱਸਿਆ ਕਿ ਪੇਰੂ ਦੇ ਅਲੱਗ ਅਲੱਗ ਥਾਵਾਂ ਉਪਰ ਫਸੇ ਲੋਕਾਂ ਨੂੰ ਇਕੱਠਾ ਕਰਕੇ ਵਾਪਿਸ ਲਿਆਇਆ ਗਿਆ ਹੈ। ਵੈਸੇ ਹਾਲੇ ਹੋਰ ਵੀ ਪੇਰੂ ਦੇ ਨਾਲ ਨਾਲ -ਅਰਜਨਟੀਨਾ ਅਤੇ ਸਾਊਥ ਅਫਰੀਕਾ ਦੇਸ਼ਾਂ ਅੰਦਰੋਂ ਯਾਤਰੀਆਂ ਨੂੰ ਵਾਪਸ ਲਿਆਉਣ ਵਾਸਤੇ ਸਰਕਾਰ ਨੇ ਕਾਂਟਾਜ਼ ਕੰਪਨੀ ਨਾਲ ਇੱਕ ਡੀਲ ਕੀਤੀ ਹੈ। ਵੈਸੇ ਇਸ ਮੁਹਿੰਮ ਅੰਦਰ ਯਾਤਰੀਆਂ ਨੂੰ ਪੇਰੂ ਤੋਂ ਜਹਾਜ਼ ਦੀ ਇੱਕ ਸੀਟ 2550 ਡਾਲਰਾਂ ਵਿੱਚ ਪਈ ਹੈ। ਜ਼ਿਕਰਯੋਗ ਹੈ ਕਿ ਹਾਲੇ ਵੀ ਸਮੁੱਚੇ ਸੰਸਾਰ ਅੰਦਰ ਹਜ਼ਾਰਾਂ ਦੀ ਤਾਦਾਦ ਅੰਦਰ ਆਸਟ੍ਰੇਲੀਆਈ ਅਲੱਗ ਅਲੱਗ ਦੇਸ਼ਾਂ ਅੰਦਰ ਫਸੇ ਹੋਏ ਹਨ ਅਤੇ ਆਪਣੇ ਘਰਾਂ ਨੂੰ ਪਰਤਣ ਲਈ ਲਗਾਤਾਰ ਸਰਕਾਰਾਂ ਅੱਗੇ ਬੇਨਤੀਆਂ ਕਰ ਰਹੇ ਹਨ।
Source: PunjabiAkhbar